Friday, January 9, 2015

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ||


This Shabad is by Guru Arjan Dev Ji in Siree Raag on Pannaa 50 

ਸਿਰੀਰਾਗੁ ਮਹਲਾ ਪ ||
ਸਿਰੀ ਰਾਗ, ਪੰਜਵੀਂ ਪਾਤਸ਼ਾਹੀ |
sireeraag mehalaa 5 ||
Siree Raag, Fifth Mehla:

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ||
thichar vasehi suhaelarree jichar saathhee naal ||
As long as the soul-companion is with the body, it dwells in happiness.
ਜਦ ਤਾਈਂ ਭਉਰ, ਇਸ ਦਾ ਸੰਗੀ, ਦੇਹਿ ਦੇ ਸਾਥ ਹੈ,
ਤਦ ਤਾਈਂ ਇਹ ਖੁਸ਼ੀ ਨਾਲ ਰਹਿੰਦੀ ਹੈ |

ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ||੧||
jaa saathhee out(h)ee chaliaa thaa dhhan khaakoo raal ||1||
But when the companion arises and departs, then the body-bride mingles with dust. ||1||
ਜਦ ਸੰਗੀ ਖੜਾ ਹੋ ਟੁਰ ਜਾਂਦਾ ਹੈ, ਤਦ ਦੇਹਿ ਵਹੁਟੀ ਮਿੱਟੀ ਨਾਲ ਮਿਲ ਜਾਂਦੀ ਹੈ |    

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ||
man bairaag bhaeiaa dharasan dhaekhanai kaa chaao ||
My mind has become detached from the world; it longs to see the Vision of God's Darshan.
ਮੇਰਾ  ਚਿੱਤ ਸੰਸਾਰਕ ਇਛਾਵਾਂ ਵੱਲੋ ਉਪਰਾਮ ਹੋ ਗਿਆ ਹੈ
ਅਤੇ ਇਸ ਨੂੰ ਸਾਹਿਬ ਦਾ ਦੀਦਾਰ ਦੇਖਣ ਦੀ ਉਮੰਗ ਹੈ |

ਧਨੁੰ ਸੁ ਤੇਰਾ ਥਾਨੁ ||੧||  ਰਹਾਉ ||
dhha(n)n s thaeraa thhaan ||1|| rehaao ||
Blessed is Your Place. ||1||Pause||
ਮੁਬਾਰਕ ਹੈ ਤੇਰਾ ਉਹ ਟਿਕਾਣਾ (ਹੇ ਮਾਲਕ !) ਠਹਿਰਾਉ |

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ||
jichar vasiaa ka(n)th ghar jeeo jeeo sabh kehaath ||
As long as the soul-husband dwells in the body-house, everyone greets you with respect.
ਜਦ ਤੋੜੀ ਭਉਰ ਭਰਤਾ ਦੇਹਿ-ਗ੍ਰਹਿ ਅੰਦਰ ਰਹਿੰਦਾ ਹੈ,
ਹਰ ਕੋਈ ਆਖਦਾ ਹੈ "ਜੀ ਹਜ਼ੂਰ" |

ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ||੨||
jaa out(h)ee chalasee ka(n)tharraa thaa koe n pushhai thaeree baath ||2||
But when the soul-husband arises and departs, then no one cares for you at all. ||2||
ਜਦ ਭਉਰ ਭਗਤਾ ਉਠ ਕੇ ਤੁਰ ਜਾਵੇਗਾ, ਤਦ ਤੇਰੀ ਕਿਸੇ ਨੇ ਭੀ ਸਾਰ ਨਹੀਂ ਲੈਣੀ |

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ||
paeeearrai sahu saev thoo(n) saahurarrai sukh vas ||
In this world of your parents' home, serve your Husband Lord; in the world beyond, in your in-laws' home, you shall dwell in peace.
ਮਾਪਿਆਂ ਦੇ ਘਰ (ਇਸ ਸੰਸਾਰ) ਅੰਦਰ ਤੂੰ ਆਪਣੇ ਕੰਤ ਦੀ ਟਹਿਲ ਕਮਾ
ਅਤੇ ਸਹੁਰੇ-ਘਰ (ਪ੍ਰਲੋਕ) ਆਰਾਮ ਵਿੱਚ ਰਹੁ |

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ||੩||
gur imil cju Acwru isKu quDu kdy n lgY duKu ]3]
gur mil chaj achaar sikh thudhh kadhae n lagai dhukh ||3||
Meeting with the Guru, be a sincere student of proper conduct, and suffering shall never touch you. ||3||
ਗੁਰਦੇਵ ਜੀ ਨੂੰ ਭੇਟ ਕੇ ਸ਼ਊਰ ਤੇ ਨੇਕ-ਚਲਣ ਸਿੱਖ ਅਤੇ ਤੈਨੂੰ ਗ਼ਮ ਕਦਾਚਿੱਤ ਨਹੀਂ ਵਿਆਪੇਗਾ |

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ||
sabhanaa saahurai va(n)n(j)anaa sabh mukalaavanehaar ||
Everyone shall go to their Husband Lord. Everyone shall be given their ceremonial send-off after their marriage.
ਸਾਰਿਆਂ ਨੇ ਕੰਤ ਦੇ ਘਰ ਜਾਣਾ ਹੈ ਅਤੇ ਸਾਰਿਆਂ ਦੀ ਵਿਆਹ ਮਗਰੋਂ ਰਸਮੀ ਪੱਕੀ ਵਿਦਾਇਗੀ ਹੋਣੀ ਹੈ |

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ||੪||੩||੩||
naanak dhha(n)n sohaaganee jin seh naal piaar ||4||23||93||
O Nanak, blessed are the happy soul-brides, who are in love with their Husband Lord. ||4||23||93
ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਹਰੜੀ ਪਾਉਂਦੀਆਂ ਹਨ |


visit : http://discoverofsolutions.com

No comments:

Post a Comment