Friday, January 9, 2015

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ||


This Shabad is by Guru Arjan Dev Ji in Siree Raag on Pannaa 50 

ਸਿਰੀਰਾਗੁ ਮਹਲਾ ਪ ||
ਸਿਰੀ ਰਾਗ, ਪੰਜਵੀਂ ਪਾਤਸ਼ਾਹੀ |
sireeraag mehalaa 5 ||
Siree Raag, Fifth Mehla:

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ||
thichar vasehi suhaelarree jichar saathhee naal ||
As long as the soul-companion is with the body, it dwells in happiness.
ਜਦ ਤਾਈਂ ਭਉਰ, ਇਸ ਦਾ ਸੰਗੀ, ਦੇਹਿ ਦੇ ਸਾਥ ਹੈ,
ਤਦ ਤਾਈਂ ਇਹ ਖੁਸ਼ੀ ਨਾਲ ਰਹਿੰਦੀ ਹੈ |

ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ||੧||
jaa saathhee out(h)ee chaliaa thaa dhhan khaakoo raal ||1||
But when the companion arises and departs, then the body-bride mingles with dust. ||1||
ਜਦ ਸੰਗੀ ਖੜਾ ਹੋ ਟੁਰ ਜਾਂਦਾ ਹੈ, ਤਦ ਦੇਹਿ ਵਹੁਟੀ ਮਿੱਟੀ ਨਾਲ ਮਿਲ ਜਾਂਦੀ ਹੈ |    

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ||
man bairaag bhaeiaa dharasan dhaekhanai kaa chaao ||
My mind has become detached from the world; it longs to see the Vision of God's Darshan.
ਮੇਰਾ  ਚਿੱਤ ਸੰਸਾਰਕ ਇਛਾਵਾਂ ਵੱਲੋ ਉਪਰਾਮ ਹੋ ਗਿਆ ਹੈ
ਅਤੇ ਇਸ ਨੂੰ ਸਾਹਿਬ ਦਾ ਦੀਦਾਰ ਦੇਖਣ ਦੀ ਉਮੰਗ ਹੈ |

ਧਨੁੰ ਸੁ ਤੇਰਾ ਥਾਨੁ ||੧||  ਰਹਾਉ ||
dhha(n)n s thaeraa thhaan ||1|| rehaao ||
Blessed is Your Place. ||1||Pause||
ਮੁਬਾਰਕ ਹੈ ਤੇਰਾ ਉਹ ਟਿਕਾਣਾ (ਹੇ ਮਾਲਕ !) ਠਹਿਰਾਉ |

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ||
jichar vasiaa ka(n)th ghar jeeo jeeo sabh kehaath ||
As long as the soul-husband dwells in the body-house, everyone greets you with respect.
ਜਦ ਤੋੜੀ ਭਉਰ ਭਰਤਾ ਦੇਹਿ-ਗ੍ਰਹਿ ਅੰਦਰ ਰਹਿੰਦਾ ਹੈ,
ਹਰ ਕੋਈ ਆਖਦਾ ਹੈ "ਜੀ ਹਜ਼ੂਰ" |

ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ||੨||
jaa out(h)ee chalasee ka(n)tharraa thaa koe n pushhai thaeree baath ||2||
But when the soul-husband arises and departs, then no one cares for you at all. ||2||
ਜਦ ਭਉਰ ਭਗਤਾ ਉਠ ਕੇ ਤੁਰ ਜਾਵੇਗਾ, ਤਦ ਤੇਰੀ ਕਿਸੇ ਨੇ ਭੀ ਸਾਰ ਨਹੀਂ ਲੈਣੀ |

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ||
paeeearrai sahu saev thoo(n) saahurarrai sukh vas ||
In this world of your parents' home, serve your Husband Lord; in the world beyond, in your in-laws' home, you shall dwell in peace.
ਮਾਪਿਆਂ ਦੇ ਘਰ (ਇਸ ਸੰਸਾਰ) ਅੰਦਰ ਤੂੰ ਆਪਣੇ ਕੰਤ ਦੀ ਟਹਿਲ ਕਮਾ
ਅਤੇ ਸਹੁਰੇ-ਘਰ (ਪ੍ਰਲੋਕ) ਆਰਾਮ ਵਿੱਚ ਰਹੁ |

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ||੩||
gur imil cju Acwru isKu quDu kdy n lgY duKu ]3]
gur mil chaj achaar sikh thudhh kadhae n lagai dhukh ||3||
Meeting with the Guru, be a sincere student of proper conduct, and suffering shall never touch you. ||3||
ਗੁਰਦੇਵ ਜੀ ਨੂੰ ਭੇਟ ਕੇ ਸ਼ਊਰ ਤੇ ਨੇਕ-ਚਲਣ ਸਿੱਖ ਅਤੇ ਤੈਨੂੰ ਗ਼ਮ ਕਦਾਚਿੱਤ ਨਹੀਂ ਵਿਆਪੇਗਾ |

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ||
sabhanaa saahurai va(n)n(j)anaa sabh mukalaavanehaar ||
Everyone shall go to their Husband Lord. Everyone shall be given their ceremonial send-off after their marriage.
ਸਾਰਿਆਂ ਨੇ ਕੰਤ ਦੇ ਘਰ ਜਾਣਾ ਹੈ ਅਤੇ ਸਾਰਿਆਂ ਦੀ ਵਿਆਹ ਮਗਰੋਂ ਰਸਮੀ ਪੱਕੀ ਵਿਦਾਇਗੀ ਹੋਣੀ ਹੈ |

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ||੪||੨੩||੯੩||
naanak dhha(n)n sohaaganee jin seh naal piaar ||4||23||93||
O Nanak, blessed are the happy soul-brides, who are in love with their Husband Lord. ||4||23||93
ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਹਰੜੀ ਪਾਉਂਦੀਆਂ ਹਨ |


visit : http://discoverofsolutions.com

ਕਾਹੇ ਰੇ ਬਨ ਖੋਜਨ ਜਾਈ ||


This Shabad is by Guru Tegh Bahaadur Ji in Raag Dhanaasree on Pannaa 684 

ੴ ਸਤਿਗੁਰ ਪ੍ਰਸਾਦਿ ।।
ik oa(n)kaar sathigur prasaadh ||
One Universal Creator God. By The Grace Of The True Guru:

ਧਨਾਸਰੀ ਮਹਲਾ ੯।।
dhhanaasaree mehalaa 9 ||
Dhanaasaree, Ninth Mehla:

ਕਾਹੇ ਰੇ ਬਨ ਖੋਜਨ ਜਾਈ।।
kaahae rae ban khojan jaaee ||
Why do you go looking for Him in the forest?

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ।।੧।। ਰਹਾਉ।।
sarab nivaasee sadhaa alaepaa thohee sa(n)g samaaee ||1|| rehaao ||
Although he is unattached, he dwells everywhere. He is always with you as your companion. ||1||Pause||

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ।।
puhap madhh jio baas basath hai mukar maahi jaisae shhaaee ||
Like the fragrance which remains in the flower, and like the reflection in the mirror,

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ।।੧।।
thaisae hee har basae nira(n)thar ghatt hee khojahu bhaaee ||1||
the Lord dwells deep within; search for Him within your own heart, O Siblings of Destiny. ||1||

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ।।
baahar bheethar eaeko jaanahu eihu gur giaan bathaaee ||
Outside and inside, know that there is only the One Lord; the Guru has imparted this wisdom to me.

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ।।੨।।੧।।
jan naanak bin aapaa cheenai mittai n bhram kee kaaee ||2||1||
O servant Nanak, without knowing one's own self, the moss of doubt is not removed. ||2||1||



Visit: http://discoverofsolutions.com

ਤਾ ਕੀਆ ਗਲਾ ਕਥੀਆ ਨਾ ਜਾਹਿ ||


This Shabad is by Guru Nanak Dev Ji in Jap on Pannaa 7 

ਗਿਆਨ ਖੰਡ ਮਹਿ ਗਿਆਨੁ ਪਰਚੰਡ।।
giaan kha(n)dd mehi giaan paracha(n)dd ||
In the realm of wisdom, spiritual wisdom reigns supreme.

ਤਿਥੈ ਨਾਦ ਬਿਨੋਦ ਕੋਡ ਅਨੰਦੁ।।
thithhai naadh binodh kodd ana(n)dh ||
The Sound-current of the Naad vibrates there, amidst the sounds and the sights of bliss.

ਸਰਮ ਖੰਡ ਕੀ ਬਾਣੀ ਰੂਪੁ।।
saram kha(n)dd kee baanee roop ||
In the realm of humility, the Word is Beauty.

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ।।
thithhai ghaarrath gharreeai bahuth anoop ||
Forms of incomparable beauty are fashioned there.

ਤਾ ਕੀਆ ਗਲਾ ਕਥੀਆ ਨਾ ਜਾਹਿ।।
thaa keeaa galaa kathheeaa naa jaahi ||
These things cannot be described.

ਜੇ ਕੋ ਕਹੈ ਪਿਛੈ ਪਛੁਤਾਇ।।
jae ko kehai pishhai pashhuthaae ||
One who tries to speak of these shall regret the attempt.

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ।।
thithhai gharreeai surath math man budhh ||
The intuitive consciousness, intellect and understanding of the mind are shaped there.

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ।।੩੬।।
thithhai gharreeai suraa sidhhaa kee sudhh ||36||
The consciousness of the spiritual warriors and the Siddhas, the beings of spiritual perfection, are shaped there. ||36||



Visit: http://discoverofsolutions.com

Thursday, January 8, 2015

ਹਉ ਬਲਿਹਾਰੀ ਸਤਿਗੁਰ ਪੂਰੇ ||


This Shabad is by Guru Arjan Dev Ji in Raag Maaroo on Pannaa 1072 

ਮਾਰੂ ਸੋਲਹੇ ਮਹਲਾ ੫ ।।
maaroo solehae mehalaa 5
Maaroo, Solahas, Fifth Mehla:

ੴ ਸਤਿਗੁਰ ਪ੍ਰਸਾਦਿ ।।
ik oa(n)kaar sathigur prasaadh ||
One Universal Creator God. By The Grace Of The True Guru:

ਸੰਗੀ ਜੋਗੀ ਨਾਰਿ ਲਪਟਾਣੀ।।
sa(n)gee jogee naar lapattaanee ||
The body-bride is attached to the Yogi, the husband-soul.

ਉਰਝਿ ਰਹੀ ਰੰਗ ਰਸ ਮਾਣੀ।।
ourajh rehee ra(n)g ras maanee ||
She is involved with him, enjoying pleasure and delights.

ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ।।੧।।
kirath sa(n)jogee bheae eikathraa karathae bhog bilaasaa hae ||1||
As a consequence of past actions, they have come together, enjoying pleasurable play. ||1||

ਜੋ ਪਿਰੁ ਕਰੈ ਸੁ ਧਨ ਤਤੁ ਮਾਨੈ।।
jo pir karai s dhhan thath maanai ||
Whatever the husband does, the bride willingly accepts.

ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ।।
pir dhhanehi seegaar rakhai sa(n)gaanai ||
The husband adorns his bride, and keeps her with himself.

ਮਿਲਿ ਏਕਤ੍ਰ ਵਸਹਿ ਦਿਨੁ ਰਾਤੀ
ਪਿ੍ਉ ਦੇ ਧਨਹਿ ਦਿਲਾਸਾ ਹੇ ।।੨।।
mil eaekathr vasehi dhin raathee prio dhae dhhanehi dhilaasaa hae ||2||
Joining together, they live in harmony day and night; the husband comforts his wife. ||2||

ਧਨ ਮਾਗੈ ਪਿ੍ਉ ਬਹੁ ਬਿਧਿ ਧਾਵੈ।।
dhhan maagai prio bahu bidhh dhhaavai ||
When the bride asks, the husband runs around in all sorts of ways.

ਜੋ ਪਾਵੈ ਸੋ ਆਣਿ ਦਿਖਾਵੈ।।
jo paavai so aan dhikhaavai ||
Whatever he finds, he brings to show his bride.

ਏਕ ਵਸਤੁ ਕਉ ਪਹੁਚਿ ਨ ਸਾਕੈ
ਧਨ ਰਹਤੀ ਭੂਖ ਪਿਆਸਾ ਹੇ ।।੩।।
eaek vasath ko pahuch n saakai dhhan rehathee bhookh piaasaa hae ||3||
But there is one thing he cannot reach, and so his bride remains hungry and thirsty. ||3||

ਧਨ ਕਰੈ ਬਿਨਉ ਦੋਊ ਕਰ ਜੋਰੈ।।
dhhan karai bino dhooo kar jorai ||
With her palms pressed together, the bride offers her prayer,

ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ।।
pria paradhaes n jaahu vasahu ghar morai ||
"O my beloved, do not leave me and go to foreign lands; please stay here with me.

ਐਸਾ ਬਣਜੁ ਕਰਹੁ ਗ੍ਰਿਹ ਭੀਤਰਿ 
ਜਿਤੁ ਉਤਰੈ ਭੂਖ ਪਿਆਸਾ ਹੈ ।।੪।।
aisaa banaj karahu grih bheethar jith outharai bhookh piaasaa hae ||4||
Do such business within our home, that my hunger and thirst may be relieved.""||4||

ਸਗਲੇ ਕਰਮ ਧਰਮ ਜੁਗ ਸਾਧਾ।।
sagalae karam dhharam jug saadhhaa ||
All sorts of religious rituals are performed in this age,

ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ।।
bin har ras sukh thil nehee laadhhaa ||
but without the sublime essence of the Lord, not an iota of peace is found.

ਭਈ ਕਿ੍ਪਾ ਨਾਨਕ ਸਤਸੰਗੇ 
ਤਉ ਧਨ ਪਿਰ ਅਨੰਦ ਉਲਾਸਾ ਹੇ ।।੫।।
bhee kirapaa naanak sathasa(n)gae tho dhhan pir ana(n)dh oulaasaa hae ||5||
When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||

ਧਨ ਅੰਧੀ ਪਿਰੁ ਚਪਲੁ ਸਿਆਨਾ।।
dhhan a(n)dhhee pir chapal siaanaa ||
The body-bride is blind, and the groom is clever and wise.

ਪੰਚ ਤਤੁ ਕਾ ਰਚਨੁ ਰਚਾਨਾ।।
pa(n)ch thath kaa rachan rachaanaa ||
The creation was created of the five elements.

ਜਿਸੁ ਵਖਰ ਕਉ ਤੁਮ ਆਏ ਹਹੁ 
ਸੋ ਪਾਇਓ ਸਤਿਗੁਰ ਪਾਸਾ ਹੇ ।।੬।।
jis vakhar ko thum aaeae hahu so paaeiou sathigur paasaa hae ||6||
That merchandise, for which you have come into the world, is received only from the True Guru. ||6||

ਧਨ ਕਹੈ ਤੂ ਵਸੁ ਮੈ ਨਾਲੇ।।
dhhan kehai thoo vas mai naalae ||
The body-bride says, ""Please live with me,


ਪ੍ਰਿਅ ਸੁਖਵਾਸੀ ਬਾਲ ਗੁਪਾਲੇ।।
pria sukhavaasee baal gupaalae ||
O my beloved, peaceful, young lord.

ਤੂਝੈ ਬਿਨਾ ਹਉ ਕਿਤ ਹੀ ਨ ਲੇਖੈ 
ਵਚਨੁ ਦੇਹਿ ਛੋਡਿ ਨ ਜਾਸਾ ।।੭।।
thujhai binaa ho kith hee n laekhai vachan dhaehi shhodd n jaasaa hae ||7||
Without you, I am of no account. Please give me your word, that you will not leave me"". ||7||

ਪਿਰਿ ਕਹਿਆ ਹਉ ਹੁਕਮੀ ਬੰਦਾ।।
pir kehiaa ho hukamee ba(n)dhaa ||
The soul-husband says, ""I am the slave of my Commander.

ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ।।
ouhu bhaaro t(h)aakur jis kaan n shha(n)dhaa ||
He is my Great Lord and Master, who is fearless and independent.

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ 
ਜਾ ਸਦੇ ਤ ਊਠਿ ਸਿਧਾਸਾ ਹੇ ।।੮।।
jichar raakhai thichar thum sa(n)g rehanaa jaa sadhae th oot(h) sidhhaasaa hae ||8||
As long as He wills, I will remain with you. When He summons me, I shall arise and depart.""||8||

ਜਉ ਪ੍ਰਿਅ ਬਚਨ ਕਹੇ ਧਨ ਸਾਚੇ।।
jo pria bachan kehae dhhan saachae ||
The husband speaks words of Truth to the bride,

ਧਨ ਕਛੂ ਨ ਸਮਝੈ ਚੰਚਲਿ ਕਾਚੇ।।
dhhan kashhoo n samajhai cha(n)chal kaachae ||
but the bride is restless and inexperienced, and she does not understand anything.

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ 
ਬਾਤ ਜਾਨੈ ਕਰਿ ਹਾਸਾ ਹੇ ।।੯।।
bahur bahur pir hee sa(n)g maagai ouhu baath jaanai kar haasaa hae ||9||
Again and again, she begs her husband to stay; she thinks that he is just joking when he answers her. ||9||

ਆਈ ਆਗਿਆ ਪਿਰਹੁ ਬੁਲਾਇਆ।।
aaee aagiaa pirahu bulaaeiaa ||
The Order comes, and the husband-soul is called.

ਨਾ ਧਨ ਪੁਛੀ ਨ ਮਤਾ ਪਕਾਇਆ।।
naa dhhan pushhee n mathaa pakaaeiaa ||
He does not consult with his bride, and does not ask her opinion.

ਊਠਿ ਸਿਧਾਇਓ ਛੂਟਰਿ ਮਾਟੀ ਦੇਖੁ 
ਨਾਨਕ ਮਿਥਨ ਮੋਹਾਸਾ ਹੇ ।।੧੦।।
oot(h) sidhhaaeiou shhoottar maattee dhaekh naanak mithhan mohaasaa hae ||10||
He gets up and marches off, and the discarded body-bride mingles with dust. O Nanak, behold the illusion of emotional attachment and hope. ||10||

ਰੇ ਮਨ ਲੋਭੀ ਸੁਣਿ ਮਨ ਮੇਰੇ।।
rae man lobhee sun man maerae ||
O greedy mind - listen, O my mind!

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ।।
sathigur saev dhin raath sadhaerae ||
Serve the True Guru day and night forever.

ਬਿਨੁ ਸਤਿਗੁਰ ਪਚਿ ਮੂਏ ਸਾਕਤ 
ਨਿਗੁਰੇ ਗਲਿ ਜਮ ਫਾਸਾ ਹੇ ।।੧੧।।
bin sathigur pach mooeae saakath nigurae gal jam faasaa hae ||11||
Without the True Guru, the faithless cynics rot away and die. The noose of Death is around the necks of those who have no guru. ||11||

ਮਨਮੁਖਿ ਆਵੈ ਮਨਮੁਖਿ ਜਾਵੈ।।
manamukh aavai manamukh jaavai ||
The self-willed manmukh comes, and the self-willed manmukh goes.

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ।।
manamukh fir fir chottaa khaavai ||
The manmukh suffers beatings again and again.

ਜਿਤਨੇ ਨਰਕ ਸੇ ਮਨਮੁਖਿ ਭੋਗੈ 
ਗੁਰਮੁਖਿ ਲੇਪੁ ਨ ਮਾਸਾ ਹੇ ।।੧੨।।
jithanae narak sae manamukh bhogai guramukh laep n maasaa hae ||12||
The manmukh endures as many hells as there are; the Gurmukh is not even touched by them. ||12||

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ।।
guramukh soe j har jeeo bhaaeiaa ||
He alone is Gurmukh, who is pleasing to the Dear Lord.

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ।।
this koun mittaavai j prabh pehiraaeiaa ||
Who can destroy anyone who is robed in honor by the Lord?

ਸਦਾ ਅਨੰਦੁ ਕਰੇ ਆਨੰਦੀ 
ਜਿਸੁ ਸਿਰਪਾਉ ਪਾਇਆ ਗਲਿ ਖਾਸਾ ਹੇ ।।੧੩।।
sadhaa ana(n)dh karae aana(n)dhee jis sirapaao paeiaa gal khaasaa hae ||13||
The blissful one is forever in bliss; he is dressed in robes of honor. ||13||

ਹਉ ਬਲਿਹਾਰੀ ਸਤਿਗੁਰ ਪੂਰੇ।।
ho balihaaree sathigur poorae ||
I am a sacrifice to the Perfect True Guru.

ਸਰਣਿ ਕੇ ਦਾਤੇ ਬਚਨ ਕੇ ਸੂਰੇ।।
saran kae dhaathae bachan kae soorae ||
He is the Giver of Sanctuary, the Heroic Warrior who keeps His Word.

ਐਸਾ ਪ੍ਰਭੁ ਮਿਲਿਆ ਸੁਖਦਾਤਾ
ਵਿਛੁੜਿ ਨ ਕਤ ਹੀ ਜਾਸਾ ਹੇ ।।੧੪।।
aisaa prabh miliaa sukhadhaathaa vishhurr n kath hee jaasaa hae ||14||
Such is the Lord God, the Giver of peace, whom I have met; He shall never leave me or go anywhere else. ||14||

ਗੁਣ ਨਿਧਾਨ ਕਿਛੁ ਕੀਮ ਨ ਪਾਈ।।
gun nidhhaan kishh keem n paaee ||
He is the treasure of virtue; His value cannot be estimated.

ਘਟਿ ਘਟਿ ਪੂਰਿ ਰਹਿਓ ਸਭ ਠਾਈ।।
ghatt ghatt poor rehiou sabh t(h)aaee ||
He is perfectly permeating each and every heart, prevailing everywhere.

ਨਾਨਕ ਸਰਣਿ ਦੀਨ ਦੁਖ ਭੰਜਨ 
ਹਉ ਰੇਣ ਤੇਰੇ ਜੋ ਦਾਸਾ ਹੇ ।।੧੫।।੧।।੨।।
naanak saran dheen dhukh bha(n)jan ho raen thaerae jo dhaasaa hae ||15||1||2||
Nanak seeks the Sanctuary of the Destroyer of the pains of the poor; I am the dust of the feet of Your slaves. ||15||1||2||



Visit: http://discoverofsolutions.com